facebook pixel
chevron_right Entertainment
transparent
ਸਟੋਰ ਦੇ ਓਪਨਿੰਗ ਈਵੈਂਟ 'ਚ ਜਾਨਹਵੀ-ਖੁਸ਼ੀ ਨੇ ਲੁੱਟੀ ਲਾਈਮਲਾਈਟ
ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਤੇ ਉਸ ਦੀ ਭੈਣ ਖੁਸ਼ੀ ਕਪੂਰ ਨੇ ਦਿੱਲੀ 'ਚ ਅਦਾਕਾਰਾ ਦਿਸ਼ਾ ਪਟਾਨੀ ਨਾਲ ਸਟੋਰ ਲਾਂਚ ਦੇ ਸਮਾਗਮ 'ਚ ਪਹੁੰਚੀ ਸੀ। ਇਸ ਸਮਾਰੋਹ 'ਚ ਜਾਨਹਵੀ ਨਾਲ ਉਸ ਦੀ ਭੈਣ ਖੁਸ਼ੀ ਵੀ ਪਹੁੰਚੀ ਸੀ, ਜਿਥੇ ਦੋਵਾਂ ਭੈਣਾਂ ਦੀ ਖਾਸ ਬੌਡਿੰਗ ਦੇਖਣ ਨੂੰ ਮਿਲੀ। ਇਸ ਦੌਰਾਨ ਜਾਨਹਵੀ ਤੇ ਖੁਸ਼ੀ ਕਾਫੀ ਖੂਬਸੂਰਤ ਲੱਗ ਰਹੀਆਂ ਸਨ। ਸਟੋਰ ਲਾਂਚ ਦੌਰਾਨ ਦੋਵਾਂ ਭੈਣਾਂ ਨੇ ਕਾਫੀ ਲਾਈਮਲਾਈਟ ਲੁੱਟੀ।
ਅੰਮ੍ਰਿਤਸਰ ਰੇਲ ਹਾਦਸਾ : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਜਤਾਇਆ ਦੁੱਖ
ਪੰਜਾਬ 'ਚ ਹੋਏ ਵੱਡੇ ਰੇਲ ਹਾਦਸੇ ਨੇ ਪੂਰੇ ਦੇਸ਼ ਨੂੰ ਗੰਮਗੀਨ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਪ੍ਰਧਾਨ ਮੰਤਰੀ ਤਕ ਸਭ ਨੇ ਸੋਗ ਪ੍ਰਗਟ ਕੀਤਾ ਹੈ। ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਵੀ ਇਸ 'ਤੇ ਡੂੰਘਾ ਦਰਦ ਪ੍ਰਗਟ ਕੀਤਾ। ਉਨ੍ਹਾਂ ਨੇ ਇਕ ਟਵੀਟ ਰਾਹੀਂ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਟਰੇਨ ਹਾਦਸਾ ਬੇਹੱਦ ਦੁਖਦਾਈ ਤੇ ਦਿਲ ਨੂੰ ਝਿੰਜੋੜ ਦੇਣ ਵਾਲੀ ਘਟਨਾ ਹੈ।
Box Office : ਪਹਿਲੇ ਹਫਤੇ 'ਚ 5.85 ਕਰੋੜ ਹੀ ਕਮਾ ਸਕੀ 'ਤੁੰਬਾਡ'
ਸਸਪੈਂਸ ਤੇ ਡਰ ਨਾਲ ਭਰਪੂਰ ਫਿਲਮ 'ਤੁੰਬਾਡ' ਨੂੰ ਪ੍ਰਸ਼ੰਸਕਾਂ ਨੂੰ ਸਿਨੇਮਾਘਰਾਂ 'ਚ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ। ਤੁਹਾਨੂੰ ਦੱਸ ਦੇਈਏ ਰਿਲੀਜ਼ ਦੇ ਪਹਿਲੇ ਦਿਨ 65 ਲੱਖ ਰੁਪਏ, ਦੂਜੇ ਦਿਨ ਸ਼ਨੀਵਾਰ 1.15 ਕਰੋੜ, ਤੀਜੇ ਦਿਨ 14.5 ਕਰੋੜ, ਚੌਥੇ ਦਿਨ ਸੋਮਵਾਰ 70 ਲੱਖ, 5ਵੇਂ ਦਿਨ ਮੰਗਲਵਾਰ 72 ਲੱਖ, 6ਵੇਂ ਦਿਨ ਬੁੱਧਵਾਰ 72 ਲੱਖ ਅਤੇ 7ਵੇਂ ਦਿਨ ਵੀਰਵਾਰ 46 ਲੱਖ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਪਹਿਲੇ ਹਫਤੇ 'ਚ 5.85 ਕਰੋੜ ਦਾ ਕਾਰੋਬਾਰ ਕਰ ਲਿਆ ਹੈ।
ਰੈੱਡ ਡਰੈੱਸ 'ਚ ਮਾਨੁਸ਼ੀ ਛਿੱਲਰ ਨੇ ਦਿਖਾਇਆ ਖੂਬਸੂਰਤ ਅੰਦਾਜ਼, ਤਸਵੀਰਾਂ ਵਾਇਰਲ
ਇਨੀਂ ਦਿਨੀਂ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਸ਼੍ਰੀਲੰਕਾ ਪਹੁੰਚੀ ਹੈ, ਜਿੱਥੇ ਉਹ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਸਟਾਈਲਿਸ਼ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਮਾਨੁਛੀ ਛਿੱਲਰ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਵੱਖਰੀ-ਵੱਰੀ ਆਊਟਫਿੱਟਸ 'ਚ ਵੀ ਮਾਨੁਸ਼ੀ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਜਿਮ ਦੇ ਬਾਹਰ ਸਪੋਰਟੀ ਲੁੱਕ 'ਚ ਨਜ਼ਰ ਆਈ ਸੋਨਲ ਚੌਹਾਨ
ਬਾਲੀਵੁੱਡ ਅਭਿਨੇਤਰੀ ਸੋਨਲ ਚੌਹਾਨ ਆਪਣੀ ਫਿੱਟਨੈੱਸ 'ਤੇ ਕਾਫੀ ਧਿਆਨ ਦਿੰਦੀ ਹੈ। ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਸੋਨਲ ਚੌਹਾਨ ਨੂੰ ਜਿਮ ਦੇ ਬਾਹਰ ਦੇਖਿਆ ਗਿਆ। ਉਹ ਇਸ ਦੌਰਾਨ ਸਪੋਰਟੀ ਲੁੱਕ 'ਚ ਦਿਖੀ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਜਿਮ ਜਾਣ ਲਈ ਗੱਡੀ 'ਚੋਂ ਬਾਹਰ ਨਿਕਲ ਰਹੀ ਸੀ। . ਸੋਨਲ ਹਾਲੀਵੁੱਡ ਫਿਲਮ 'ਫਿਫਟੀ ਸ਼ੇਡਸ ਆਫ ਗ੍ਰੇਅ' ਤੋਂ ਪ੍ਰਭਾਵਿਤ ਹੋ ਕੇ ਮਿਊਜ਼ਿਕ ਐਲਬਮ ਬਣਾਉਣ ਜਾ ਰਹੀ ਹੈ। ਇਸ ਮਿਊਜ਼ਿਕ ਐਲਬਮ 'ਚ ਅਭਿਨੇਤਰੀ ਸੋਨਲ ਚੌਹਾਨ ਤੇ ਅਮਾਇਰਾ ਦਸਤੂਰ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀਆਂ ਹਨ।
ਅੰਮ੍ਰਿਤਸਰ ਟਰੇਨ ਹਾਦਸੇ ਨੇ ਅੰਦਰੋਂ ਝਿੰਜੋੜ ਕੇ ਰੱਖ ਦਿੱਤਾ ਰੌਸ਼ਨ ਪ੍ਰਿੰਸ
ਉਨ੍ਹਾਂ ਨੇ ਕਿਹਾ ਕਿ ਇਹ ਇਕ ਬਹੁਤ ਦੀ ਦਰਦਨਾਕ ਹਾਦਸਾ ਸੀ, ਜਿਸ 'ਚ ਕਈ ਲੋਕਾਂ ਦੀ ਜਾਨ ਗਈ ਹੈ ਅਤੇ ਉਹ ਅੰਮ੍ਰਿਤਸਰ ਜਾਣਗੇ ਅਤੇ ਕੋਸ਼ਿਸ਼ ਕਰਨਗੇ ਕੀ ਉਨ੍ਹਾਂ ਪਰਿਵਾਰ ਵਾਲਿਆਂ ਨਾਲ ਮਿਲਣ, ਜਿਨ੍ਹਾਂ ਦੇ ਪਰਿਵਾਰਾਂ ਨੇ ਆਪਣੇ ਮੈਂਬਰਾਂ ਨੂੰ ਹਮੇਸ਼ਾ ਲਈ ਗੁਆਹ ਲਿਆ ਹੈ।
ਮਾਂ ਦੁਰਗਾ ਦੇ ਦਰਸ਼ਨ ਕਰਨ ਲਈ ਜੁਹੂ 'ਚ ਲੱਗਾ ਸੈਲੀਬ੍ਰਿਟੀਜ਼ ਦਾ ਮੇਲਾ
ਮੁੰਬਈ ਜੁਹੂ 'ਚ ਬੀਤੇ ਦਿਨੀਂ ਦੁਰਗਾ ਪੰਡਾਲ 'ਚ ਬਾਲੀਵੁੱਡ ਸੈਲੀਬ੍ਰਿਟੀਜ਼ ਦੀ ਭੀੜ ਦੇਖਣ ਨੂੰ ਮਿਲੀ। ਦਰਅਸਲ ਬੀ-ਟਾਊਨ ਸਿਤਾਰੇ ਬੀਤੇ ਦਿਨੀਂ ਮਾਂ ਦੁਰਗਾ ਦੇ ਦਰਸ਼ਨ ਕਰਨ ਲਈ ਮੁੰਬਈ ਦੇ ਜੁਹੂ ਸਥਿਤ ਇਕ ਦੁਰਗਾ ਪੰਡਾਲ ਪਹੁੰਚੇ ਸਨ। ਇਥੇ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ, ਕਿਰਨ ਰਾਓ, ਚਿਤਰਾਂਗਾ ਸਿੰਘ, ਮੌਨੀ ਰਾਏ, ਕਾਜੋਲ, ਸ਼ਤਰੂਘਨ ਸਿਨਹਾ, ਅਯਾਨ ਮੁਖਰਜੀ ਸਮੇਤ ਕਈ ਹੋਰ ਹਸਤੀਆਂ ਨੇ ਸ਼ਿਰਕਤ ਕੀਤੀ। Azad Rao Khan and Ayan Mukerji। BJP MP Shatrughan Sinha with RJD leader Tejashwi Yadav। Ayan Mukerji and Mouni Roy। Jaya Bachchan and Amitabh Bachchan।
#Metoo : ਅਦਾਲਤ ਪਹੁੰਚੇ ਵਿਕਾਸ ਬਹਿਲ, ਅਗਲੀ ਕਾਰਵਾਈ ਲਈ ਮਹਿਲਾ ਵਲੋਂ ਇਨਕਾਰ
ਯੌਨ ਸ਼ੋਸ਼ਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਫਿਲਮ ਨਿਰਮਾਤਾ ਵਿਕਾਸ ਬਹਿਲ ਸ਼ੁੱਕਰਵਾਰ ਨੂੰ ਹਾਈ ਕੋਰਟ ਪਹੁੰਚੇ। ਇਸ ਮਾਮਲੇ 'ਚ ਅਦਾਲਤ ਇਲਜ਼ਾਮ ਲਾਉਣ ਵਾਲੀਆਂ ਮਹਿਲਾਵਾਂ ਦਾ ਪੱਖ ਸੁਣਨਾ ਚਾਹੁੰਦੀ ਸੀ ਜਿਸ ਲਈ ਉਨ੍ਹਾਂ ਨੂੰ ਸੰਮਨ ਵੀ ਭੇਜੇ ਗਏ ਸਨ। ਤੁਹਾਨੂੰ ਦੱਸ ਦੇਈਏ ਵਿਕਾਸ ਬਹਿਲ ਤਾਂ ਅਦਾਲਤ ਪਹੁੰਚੇ ਪਰ ਉਨ੍ਹਾਂ 'ਤੇ ਇਲਜ਼ਾਮ ਲਗਾਉਣ ਵਾਲੀਆਂ ਮਹਿਲਾਵਾਂ ਅਦਾਲਤ ਨਹੀਂ ਪਹੁੰਚੀਆਂ।
'ਰਾਂਝਾ ਰਫਿਊਜੀ' ਦਾ ਦੂਜਾ ਗੀਤ ਰਿਲੀਜ਼, ਰੌਸ਼ਨ ਪ੍ਰਿੰਸ-ਸਾਨਵੀ ਧੀਮਾਨ ਦੀ ਦਿਸੀ ਰੋਮਾਂਟਿਕ ਕੈਮਿਸਟਰੀ
ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਰੌਸ਼ਨ ਪ੍ਰਿੰਸ ਦੀ ਆਉਣ ਵਾਲੀ ਫਿਲਮ 'ਰਾਂਝਾ ਰਫਿਊਜੀ' ਦਾ ਦੂਜਾ ਗੀਤ 'ਪ੍ਰੀਤੋ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਰੌਸ਼ਨ ਪ੍ਰਿੰਸ ਤੇ ਮੰਨਤ ਨੂਰ ਨੇ ਆਪਣੇ ਸੁਰੀਲੀ ਆਵਾਜ਼ ਦਿੱਤੀ ਹੈ। ਇਸ ਗੀਤ ਨੂੰ ਕਲਮਬੱਧ ਮਸ਼ਹੂਰ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੇ ਲਿਖਿਆ ਹੈ ਅਤੇ ਮਿਊਜ਼ਿ ਗੁਪਮੀਤ ਸਿੰਘ ਦਾ ਹੈ। ਦੱਸ ਦੇਈਏ ਕਿ 26 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ 'ਚ ਰੌਸ਼ਨ ਪ੍ਰਿੰਸ ਵੱਖ-ਵੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ।
ਹਰਿਆਣਾ ਦੇ 'GK' ਪੇਪਰ 'ਚ ਰੁਪਿੰਦਰ ਹਾਂਡਾ ਨੂੰ ਲੈ ਕੇ ਪੁੱਛਿਆ ਗਿਆ ਸਵਾਲ
ਸੁਰਾਂ ਦੀ ਮੱਲਿਕਾ ਰੁਪਿੰਦਰ ਹਾਂਡਾ ਹਮੇਸ਼ਾ ਹੀ ਆਪਣੇ ਬੋਲਾਂ ਨਾਲ ਦਰਸ਼ਕਾਂ ਦੇ ਦਿਲ ਲੁੱਟਦੀ ਹੈ। ਸੋਰਤਿਆਂ ਦੀ ਝੋਲੀ 'ਚ ਆਨੇਕਾਂ ਹੀ ਸੱਭਿਆਚਾਰਕ ਗੀਤ ਪਾਉਣ ਵਾਲੀ ਗਾਇਕਾ ਰੁਪਿੰਦਰ ਹਾਂਡਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਸੁਰਖੀਆਂ ਦੀ ਵਜ੍ਹਾ ਹਰਿਆਣਾ ਜੀ. ਪ੍ਰਸ਼ਨ ਪੱਤਰ 'ਚ ਉਨ੍ਹਾਂ ਨੂੰ ਲੈ ਕੇ ਇਕ ਸਵਾਲ ਪੁੱਛਿਆ ਗਿਆ।
ਸਾਕਸ਼ੀ ਤੰਵਰ ਨੇ ਬੇਟੀ ਦਿਵਿਆ ਦਾ ਇਸ ਦੁਨੀਆ 'ਚ ਕੀਤਾ ਸਵਾਗਤ
ਬਾਲੀਵੁੱਡ ਤੇ ਟੀ. ਦੀ ਸਭ ਤੋਂ ਪਸੰਦੀਦਾ ਅਦਾਕਾਰਾ ਸਾਕਸ਼ੀ ਤੰਵਰ ਨੇ 'ਦਿਵਿਆ' ਨਾਂ ਦੀ ਬੱਚੀ ਗੋਦ ਲੈਣ ਦੀ ਖੁਸ਼ਖਬਰੀ ਆਪਣੇ ਫੈਨਜ਼ ਵਿਚਾਲੇ ਸ਼ੇਅਰ ਕੀਤੀ ਹੈ। ਨੌ ਮਹੀਨੇ ਦੀ ਇਸ ਬੱਚੀ ਨੇ ਸਿਰਫ ਸਾਕਸ਼ੀ ਦੀ ਜ਼ਿੰਦਗੀ 'ਚ ਹੀ ਨਹੀਂ ਖੁਸ਼ੀਆਂ ਦੇ ਰੰਗ ਭਰੇ, ਬਲਕਿ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ।
ਕਮਾਈ ਦੇ ਮਾਮਲੇ 'ਚ ਬਾਕਸ ਆਫਿਸ 'ਤੇ ਛਾਈ 'ਬਧਾਈ ਹੋ', ਜਾਣੋ ਕਲੈਕਸ਼ਨ
ਅਮਿਤ ਸ਼ਰਮਾ ਨਿਰਦੇਸ਼ਤ ਫਿਲਮ 'ਬਧਾਈ ਹੋ' ਵੀਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਵੀਰਵਾਰ 7.29 ਕਰੋੜ, ਦੂਜੇ ਦਿਨ ਸ਼ੁੱਕਰਵਾਰ 11.67 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 2 ਦਿਨਾਂ 'ਚ 18.96 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਕਰਿਸ਼ਮਾ ਸ਼ਰਮਾ ਦਾ ਬੋਲਡ ਲੁੱਕ
ਬਾਲਾਜੀ ਪ੍ਰੋਡਕਸ਼ਨ ਦੇ ਬੈਨਰ ਤਲੇ ਬਣੀ ਵੈੱਬ ਸੀਰੀਜ਼ 'ਰਾਗਿਨੀ MMS ਰਿਟਰਨਸ' 'ਚ ਬੋਲਡ 'ਰਾਗਿਨੀ' ਦਾ ਕਿਰਦਾਰ ਨਿਭਾਉਣ ਵਾਲੀ ਕਰਿਸ਼ਮਾ ਸ਼ਰਮਾ ਨੇ ਇਕ ਬੋਲਡ ਫੋਟੋਸ਼ੂਟ ਕਰਾਇਆ ਹੈ। 'ਰਾਗਿਨੀ MMS ਰਿਟਰਨਸ' ਦੀ ਅਦਾਕਾਰਾ ਇਨ੍ਹੀਂ ਦਿਨੀਂ ਆਪਣੇ ਫੋਟੋਸ਼ੂਟ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਕਰਿਸ਼ਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
'ਠਗਸ ਆਫ ਹਿੰਦੋਸਤਾਨ' ਦੇ ਖਤਰਨਾਕ ਸਟੰਟ ਦੀ ਮੇਕਿੰਗ ਵੀਡੀਓ ਆਈ ਸਾਹਮਣੇ
ਫਿਲਮ 'ਠਗਸ ਆਫ ਹਿੰਦੋਸਤਾਨ' ਰਾਹੀਂ ਅਮਿਤਾਭ ਬੱਚਨ ਤੇ ਆਮਿਰ ਖਾਨ ਨੂੰ ਇਕੱਠੇ ਪਹਿਲੀ ਵਾਰ ਪਰਦੇ 'ਤੇ ਦੇਖਣਾ ਫੈਨਜ਼ ਲਈ ਅਦਭੁੱਤ ਨਜ਼ਾਰਾ ਹੋਵੇਗਾ। ਹਾਲ ਹੀ 'ਚ ਫਿਲਮ ਦੀ ਮੇਕਿੰਗ ਵੀਡੀਓ ਸਾਹਮਣੇ ਆਈ, ਜਿਸ 'ਚ ਕਾਸਟ ਐਕਸ਼ਨ ਸੀਕਵੈਂਸ ਨਾਲ ਜੁੜੇ ਆਪਣੇ ਤਜ਼ਰਬੇ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਅਮਿਤਾਭ ਬੱਚਨ, ਆਮਿਰ ਖਾਨ ਅਤੇ ਫਾਤਿਮਾ ਸਨਾ ਸ਼ੇਖ ਦੱਸ ਰਹੇ ਹਨ ਕਿ ਕਿਵੇਂ ਉਨ੍ਹਾਂ ਫਿਲਮ 'ਚ ਖਤਰਨਾਕ ਸਟੰਟ ਤੇ ਐਕਸ਼ਨ ਸੀਕਵੈਂਸ ਨੂੰ ਅੰਜ਼ਾਮ ਦਿੱਤਾ।
#Metoo : ਅਨੁ ਮਲਿਕ 'ਤੇ 2 ਹੋਰ ਮਹਿਲਾਵਾਂ ਵਲੋਂ ਲਾਏ ਗਏ ਗੰਭੀਰ ਇਲਜ਼ਾਮ
ਸ਼ਵੇਤਾ ਪੰਡਿਤ ਅਤੇ ਸੋਨਾ ਮਹਾਪਾਤਰਾ ਵਲੋਂ ਅਨੁ ਮਲਿਕ 'ਤੇ ਲਾਏ ਗਏ ਯੌਨ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਬਾਅਦ ਹੁਣ 2 ਹੋਰ ਮਹਿਲਾਵਾਂ ਇਸ ਮਾਮਲੇ 'ਚ ਸਾਹਮਣੇ ਆਈਆਂ ਹਨ। ਇਨ੍ਹਾਂ ਦੋਹਾਂ ਮਹਿਲਾਵਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੀ ਹੱਡਬੀਤੀ ਸੁਣਾਈ। 90 ਦੇ ਦਹਾਕੇ ਦੀ ਗਾਇਕਾ ਨੇ ਦੱਸਿਆ ਕਿ ਅਨੁ ਮਲਿਕ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਸੀ। ਮਹਿਲਾ ਨੇ ਦੱਸਿਆ ਕਿ 1990 'ਚ ਅਨੁ ਮਲਿਕ ਮਹਿਬੂਬ ਸਟੂਡੀਓ 'ਚ ਇਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ।
ਯੂ.ਪੀ ਦੇ 850 ਕਿਸਾਨਾਂ ਦਾ ਮਹਾਨਾਇਕ ਅਮਿਤਾਭ ਬੱਚਨ ਚੁਕਾਉਣਗੇ ਕਰੋੜਾਂ ਦਾ ਕਰਜ਼
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਇਕ ਨੇਕ ਫੈਸਲਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ 850 ਤੋਂ ਜ਼ਿਆਦਾ ਕਿਸਾਨਾਂ ਦੇ ਕਰਜ਼ ਨੂੰ ਚੁਕਾਉਣ 'ਚ ਮਦਦ ਕਰਨਗੇ। ਬਿੱਗ ਬੀ ਨੇ ਯੂ. ਤੋਂ ਪਹਿਲਾਂ ਮਹਾਰਾਸ਼ਟਰ ਦੇ 350 ਤੋਂ ਜ਼ਿਆਦਾ ਕਿਸਾਨਾਂ ਦਾ ਕਰਜ਼ ਚੁਕਾਉਣ 'ਚ ਮਦਦ ਕੀਤੀ ਸੀ। ਆਪਣੇ ਬਲਾਗ 'ਚ ਐਕਟਰ ਨੇ ਲਿਖਿਆ, ਕਰੀਬ 350 ਕਿਸਾਨਾਂ ਨੂੰ ਕਰਜ਼ ਚੁਕਾਉਣ 'ਚ ਪ੍ਰੇਸ਼ਾਨੀ ਹੋ ਰਹੀ ਸੀ। ਕਰਜ਼ ਦਾ ਬੋਝ ਵਧਣ ਕਾਰਨ ਉਹ ਖੁਦਕੁਸ਼ੀ ਵਰਗਾ ਵੱਡਾ ਕਦਮ ਚੁੱਕਣ ਲਈ ਮਜ਼ਬੂਰ ਹੋ ਰਹੇ ਸਨ।
ਅੰਮ੍ਰਿਤਸਰ ਟਰੇਨ ਹਾਦਸੇ ਨੇ ਹਲੂਣ ਦਿੱਤੇ ਪਾਲੀਵੁੱਡ ਤੇ ਬਾਲੀਵੁੱਡ ਸਿਤਾਰਿਆਂ ਦੇ ਦਿਲ, ਹੋਏ ਭਾਵੁਕ
ਪੰਜਾਬ ਦੇ ਅੰਮ੍ਰਿਤਸਰ 'ਚ ਸ਼ੁੱਕਰਵਾਰ ਰਾਤ ਵੱਡਾ ਹਾਦਸਾ ਹੋਇਆ। ਅੰਮ੍ਰਿਤਸਰ 'ਚ ਰਾਵਣ ਦਹਿਨ ਦੌਰਾਨ ਹੋਈ ਇਕ ਟਰੇਨ ਦੁਰਘਟਨਾ 'ਚ 60 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋਏ ਹਨ। ਟਰੇਨ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੀ ਹੈ। ਦੱਸ ਦੇਈਏ ਕਿ ਇਹ ਹਾਦਸਾ ਅੰਮ੍ਰਿਤਸਰ ਦੇ ਚੌੜਾ ਬਾਜ਼ਾਰ ਦੇ ਨੇੜੇ ਹੋਇਆ। ਰਾਵਣ ਦਹਿਨ ਦੌਰਾਨ ਪਟਾਕਿਆਂ ਤੇ ਅੱਗ ਦੀਆਂ ਲਪਟਾਂ ਕਾਰਨ ਲੋਕ ਪਿੱਛੇ ਹਟੇ ਅਤੇ ਕੁਝ ਲੋਕ ਪਹਿਲਾਂ ਤੋਂ ਹੀ ਪਟਰੀ 'ਤੇ ਖੜ੍ਹੇ ਹੋ ਕੇ ਰਾਵਣ ਦਹਿਨ ਦੇਖ ਰਹੇ ਸਨ।
ਅੰਮ੍ਰਿਤਸਰ ਟਰੇਨ ਹਾਦਸਾ : ਪਾਲੀਵੁੱਡ ਸੈਲੀਬ੍ਰਿਟੀਜ਼ ਦੇ ਨਾਲ-ਨਾਲ ਬਾਲੀਵੁੱਡ ਵਾਲਿਆਂ ਨੇ ਵੀ ਕੀਤਾ ਦੁੱਖ ਜ਼ਾਹਿਰ
ਪੰਜਾਬ ਦੇ ਅੰਮ੍ਰਿਤਸਰ 'ਚ ਸ਼ੁੱਕਰਵਾਰ ਰਾਤ ਵੱਡਾ ਹਾਦਸਾ ਹੋਇਆ। ਅੰਮ੍ਰਿਤਸਰ 'ਚ ਰਾਵਣ ਦਹਿਨ ਦੌਰਾਨ ਹੋਈ ਇਕ ਟ੍ਰੇਨ ਦੁਰਘਟਨਾ 'ਚ 60 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋਏ ਹਨ। ਟਰੇਨ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਹੈ। ਇਹ ਹਾਦਸਾ ਅੰਮ੍ਰਿਤਸਰ ਦੇ ਚੌੜਾ ਬਾਜ਼ਾਰ ਦੇ ਨੇੜੇ ਹੋਇਆ। ਰਾਵਣ ਦਹਿਨ ਦੌਰਾਨ ਪਟਾਕਿਆਂ ਤੇ ਅੰਗ ਦੀ ਲਪਟਾਂ ਕਾਰਨ ਲੋਕ ਪਿੱਛੇ ਹਟੇ ਅਤੇ ਕੁਝ ਲੋਕ ਪਹਿਲਾਂ ਤੋਂ ਹੀ ਪਟਰੀ 'ਤੇ ਖੜ੍ਹੇ ਹੋ ਕੇ ਰਾਵਣ ਦਹਿਨ ਦੇਖ ਰਹੇ ਸਨ।
'ਆਟੇ ਦੀ ਚਿੜੀ' ਫਿਲਮ ਉਨ੍ਹਾਂ ਪਿੰਡਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਸ਼ਹਿਰ ਖਾ ਗਏ
ਅੱਜ ਕੱਲ ਪੰਜਾਬੀ ਮਨੋਰੰਜਨ ਜਗਤ ਸਫਲਤਾ ਦੇ ਸੁਨਹਿਰੇ ਸਮੇਂ 'ਚੋਂ ਲੰਘ ਰਿਹਾ ਹੈ ਅਤੇ ਹੁਣ ਇਕ ਨਵੀਂ ਫਿਲਮ ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਦੀ 'ਆਟੇ ਦੀ ਚਿੜੀ' ਆਈ ਹੈ, ਜੋ 18 ਅਕਤੂਬਰ ਨੂੰ ਰਿਲੀਜ਼ ਹੋਈ। ਇਹ ਫਿਲਮ ਆਪਣੇ ਐਲਾਨ ਤੋਂ ਹੀ ਸੁਰਖੀਆਂ ਦਾ ਹਿੱਸਾ ਰਹੀ ਹੈ। ਇਸ ਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ, ਜੋ ਪਹਿਲੀ ਵਾਰ ਪਰਦੇ ਤੇ ਇਕੱਠੀ ਦਿਸ ਰਹੀ ਹੈ।
ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ…
ਕੁਲਦੀਪ ਮਾਣਕ ਅਜਿਹਾ ਗਾਇਕ ਸੀ ਜਿਸ ਦੀ ਆਵਾਜ਼ ਦਾ ਜਾਦੂ ਅੱਜ ਵੀ ਬਰਕਰਾਰ ਹੈ। ਉਸਨੂੰ ਰਹਿੰਦੀ ਦੁਨੀਆਂ ਤਕ ਲੋਕ ਮਨੋਂ ਨਹੀਂ ਵਿਸਾਰ ਸਕਣਗੇ। ਜਦੋਂ ਕਿਸੇ ਦੂਰ ਬੈਠੇ ਪੁੱਤ ਨੂੰ ਮਾਂ ਦੀ ਯਾਦ ਸਤਾਏਗੀ ਤਾਂ ਉਸਦਾ ਗੀਤ 'ਮਾਂ ਹੁੰਦੀ ਏ ਮਾਂ ਉਏ ਦੁਨੀਆਂ ਵਾਲਿਓ' ਖ਼ੁਦ-ਬ-ਖ਼ੁਦ ਉਸਦੀ ਜ਼ੁਬਾਨ 'ਤੇ ਆ ਜਾਏਗਾ। ਜਦੋਂ ਕਿਸੇ ਮਾਂ ਨੂੰ ਅੱਖਾਂ ਤੋਂ ਦੂਰ ਬੈਠੇ ਪੁੱਤ ਦਾ ਹੇਜ ਆਏਗਾ ਤਾਂ ਮਾਣਕ ਦਾ ਅਮਰ ਗੀਤ: ਛੇਤੀ ਕਰ ਸਰਵਣ ਬੱਚਾ. ਉਸ ਮਾਂ ਦੇ ਦਿਲ ਦੇ ਕਿਸੇ ਕੋਨੇ ਵਿਚ ਜ਼ਰੂਰ ਦਸਤਕ ਦੇਏਗਾ।

Want to stay updated ?

x

Download our Android app and stay updated with the latest happenings!!!


90K+ people are using this