facebook pixel
chevron_right Health
transparent
ਸਿੱਖਿਆ, ਸਮਾਜ ਅਤੇ ਅਸੀਂ
ਲਾਲ ਸਿੰਘ ਕਲਸੀ ਅਜੋਕਾ ਸਮਾਂ ਮਨਮਰਜ਼ੀ ਅਤੇ ਖੁਦਗਰਜ਼ੀ ਦਾ ਹੈ। ਇਹ ਰੀਤ ਅਸੀਂ ਪਰਿਵਾਰਕ ਸਬੰਧਾਂ ਤੋਂ ਸਮਾਜਿਕ ਵਰਤਾਰੇ ਵਿੱਚ ਆਮ ਹੀ ਦੇਖ ਸਕਦੇ ਹਾਂ; ਛੋਟੇ ਬੱਚੇ ਤੋਂ ਜ਼ਿੰਮੇਵਾਰ ਇਨਸਾਨ ਤੱਕ ਦੇਖ ਸਕਦੇ ਹਾਂ। ਅਸੀਂ ਦੂਜਿਆਂ ਬਾਰੇ ਸੋਚਣ ਦਾ ਨਾ ਤਾਂ ਸਮਾਂ ਹੀ ਕੱਢਦੇ ਹਾਂ ਅਤੇ ਨਾ ਕਦੀ ਕੋਈ ਉਪਰਾਲਾ ਕਰਦੇ ਹਾਂ।
ਮਾਨਸਿਕ ਅਵਸਥਾ ਤੇ ਸਰੀਰਕ ਬਿਮਾਰੀਆਂ ਦਾ ਸਬੰਧ
ਮਨ ਮਨੁੱਖੀ ਸਰੀਰ ਦੀ ਗੁੰਝਲਦਾਰ ਪਹੇਲੀ ਹੈ। 'ਮਨ ਜੀਤੇ ਜਗ ਜੀਤੇ' ਅਨੁਸਾਰ, ਅਗਰ ਅਸੀਂ ਆਪਣੇ ਮਨ ਦੇ ਹਾਲ ਤੋਂ ਜਾਣੂ ਹੋ ਕੇ ਇਸ ਨੂੰ ਪਛਾਣ ਲੈਂਦੇ ਹਾਂ ਤਾਂ ਅਸੀਂ ਬਹੁਤ ਸਾਰੀਆਂ ਸਰੀਰਕ ਅਤੇ ਮਾਨਸਿਕ ਵਿਕਾਰਾਂ ਤੋਂ ਬਚ ਸਕਦੇ ਹਾਂ। ਸਾਡੀਆਂ ਸਾਰੀਆਂ ਸਰੀਰਕ ਬਿਮਾਰੀਆਂ ਇੱਕ ਤਰ੍ਹਾਂ ਨਾਲ ਸਾਡੇ ਮਨ ਦੇ ਨਕਾਰਾਤਮਕ ਵਿਚਾਰਾਂ ਦਾ ਹੀ ਅੰਤਮ ਰੂਪ ਹਨ। ਗੁੱਸਾ, ਈਰਖਾ, ਲਾਲਚ, ਨਾਰਾਜ਼ਗੀ ਅਤੇ ਅਸੰਤੋਖ, ਇਹ ਸਾਡੇ ਮਨ ਦੀਆਂ ਨਕਾਰਾਤਮਕ ਭਾਵਨਾਵਾਂ ਹਨ।
ਗਰਮੀਆਂ ਵਿੱਚ ਫੈਲਣ ਵਾਲਾ ਰੋਗ
ਅਨਿਲ ਕੁਮਾਰ ਬੱਗਾ ਗਰਮੀਆਂ ਦੇ ਮੌਸਮ ਵਿੱਚ ਦੂਸ਼ਿਤ ਪਾਣੀ ਪੀਣ ਕਰ ਕੇ ਅਸੀਂ ਕਈ ਬਿਮਾਰੀਆਂ ਸਹੇੜ ਲੈਦੇ ਹਾਂ। ਇਸ ਮੌਸਮ ਵਿੱਚ ਹੈਜ਼ੇ ਦਾ ਕਹਿਰ ਸਭ ਤੋਂ ਜ਼ਿਆਦਾ ਹੁੰਦਾ ਹੈ ਜਿਸ ਕਰ ਕੇ ਮਰੀਜ਼ ਨੂੰ ਟੱਟੀਆਂ ਤੇ ਉਲਟੀਆਂ ਲੱਗ ਜਾਂਦੀਆਂ ਹਨ। ਹੈਜ਼ਾ ਹੋਣ 'ਤੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਇਸ ਰੋਗ ਦੇ ਪੀੜਤਾਂ ਨੂੰ ਇਲੈਕਟ੍ਰੋਲਾਈਟਸ ਦਾ ਘੋਲ (ਓਆਰਐੱਸ) ਦੇਣ ਨਾਲ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।
ਸਿਹਤ ਸੇਵਾਵਾਂ ਦੀਆਂ ਵੰਗਾਰਾਂ ਅਤੇ ਸਰਕਾਰ
ਰਿਪੋਰਟਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਦੁਨੀਆ ਦੀ 7.3 ਅਰਬ ਵਸੋਂ ਵਿੱਚੋਂ ਅੱਧੇ ਲੋਕ ਲੋੜੀਂਦੀਆਂ ਸਿਹਤ ਸੇਵਾਵਾਂ ਪ੍ਰਾਪਤ ਕਰਨ ਤੋਂ ਅਸਮਰੱਥ ਹਨ। ਗਰੀਬੀ ਦੀ ਦਰ ਅਤੇ ਬਿਮਾਰੀ ਲਈ ਇਲਾਜ 'ਤੇ ਕੀਤੇ ਖਰਚ ਦੇ ਤੱਤ ਆਪਸ ਵਿੱਚ ਜੁੜੇ ਹੋਏ ਹਨ। ਯੂਐੱਨਓ ਨੇ ਲਗਾਤਾਰ ਵਿਕਾਸ ਦੇ ਜਿਹੜੇ 17 ਉਦੇਸ਼ ਮਿਥੇ ਹਨ, ਉਨ੍ਹਾਂ ਵਿੱਚ ਹਰ ਇੱਕ ਲਈ ਸਿਹਤ ਸੰਭਾਲ ਅਜਿਹਾ ਉਦੇਸ਼ ਹੈ ਜਿਹੜਾ ਗਰੀਬੀ ਨੂੰ ਮਿਟਾਉਣ ਅਤੇ ਖੁਸ਼ਹਾਲੀ ਨਾਲ ਸਬੰਧਤ ਹੈ।
ਹੁਨਰਮੰਦ ਵਿਦਿਅਕ ਅਦਾਰੇ ਅਤੇ ਰੁਜ਼ਗਾਰ
ਆਰ ਕੇ ਉੱਪਲ. ਮਿਆਰੀ ਸਿੱਖਿਆ ਕਿਸੇ ਵੀ ਸਮਾਜ ਦਾ ਦਰਪਣ ਹੁੰਦੀ ਹੈ। ਜਿਵੇਂ ਪਿੰਡ ਆਮ ਤੌਰ 'ਤੇ ਗੁਹਾਰਿਆਂ ਤੋਂ ਪਛਾਣਿਆ ਜਾਂਦਾ ਹੈ, ਇਸੇ ਤਰ੍ਹਾਂ ਕੋਈ ਵੀ ਮੁਲਕ ਉੱਥੋਂ ਦੀ ਸਿੱਖਿਆ ਤੋਂ ਪਛਾਣਿਆ ਜਾਂਦਾ ਹੈ। ਦੁਨੀਆਂ ਵਿੱਚ ਗਿਆਨ ਦੀ ਜੋਤ ਜਗਾਉਣ ਵਾਲੇ ਗੁਰੂ ਨਾਨਕ ਦਾ ਵਿਚਾਰ ਹੈ ਕਿ ਵਿਦਵਾਨ ਹੀ ਸਹੀ ਅਰਥਾਂ ਵਿੱਚ ਅਤੇ ਪੂਰਨ ਤੌਰ 'ਤੇ ਉਪਕਾਰ, ਅਥਵਾ ਜਗਤ ਦੀ ਸੇਵਾ ਕਰ ਸਕਦਾ ਹੈ।
ਗਿਆਨ ਦਾ ਸਰੋਤ ਕਿਤਾਬਾਂ
ਇਕਵਾਕ ਸਿੰਘ ਪੱਟੀ. ਕਿਤਾਬ ਬੋਲਦੀ ਹੈ, ਜੇ ਕੋਈ ਸੁਣਨਾ ਚਾਹਵੇ। ਕਿਤਾਬ ਸਮਝਾਉਂਦੀ ਹੈ, ਜੇ ਕੋਈ ਸਮਝਣਾ ਚਾਹਵੇ। ਕਿਤਾਬ ਅਧਿਆਪਕ ਹੈ, ਜੇ ਕੋਈ ਵਿਦਿਆਰਥੀ ਬਣ ਕੇ ਇਸ ਨੂੰ ਪੜ੍ਹੇ। ਕਹਿੰਦੇ ਨੇ- 'ਕਿਤਾਬ ਹੱਥ ਵਿੱਚ ਹੋਵੇ ਤਾਂ ਸ਼ਿੰਗਾਰ ਹੁੰਦੀ ਹੈ, ਸਿਰ 'ਤੇ ਚੜ੍ਹ ਜਾਵੇ ਤਾਂ ਹੰਕਾਰ ਹੁੰਦੀ ਹੈ ਪਰ ਜੇ ਦਿਲ ਵਿੱਚ ਵੱਸ ਜਾਵੇ ਤਾਂ ਪਿਆਰ ਹੁੰਦੀ ਹੈ'। ਕਿਤਾਬ ਸਾਡੇ ਜੀਵਨ ਲਈ ਬੇਹੱਦ ਅਹਿਮ ਹੈ। ਕਿਤਾਬ ਪੜ੍ਹ ਕੇ ਲੋਕਾਂ ਦੇ ਜੀਵਨ ਵਿੱਚ ਐਸੀ ਤਬਦੀਲੀ ਆਈ ਕਿ ਉਨ੍ਹਾਂ ਦੁਨੀਆਂ ਦੇ ਜਿਊਣ ਦੇ ਤੌਰ-ਤਰੀਕੇ ਹੀ ਬਦਲ ਦਿੱਤੇ।
ਗੁਣਕਾਰੀ ਹਿੰਗ ਦੇ ਫ਼ਾਇਦੇ
ਹਿੰਗ ਨੂੰ ਪੇਟ ਦੀ ਗੈਸ, ਚਮੜੀ ਅਤੇ ਵਾਲਾਂ ਲਈ ਲਾਹੇਵੰਦ ਮੰਨਿਆ ਗਿਆ ਹੈ। ਬੂਟੀ ਦੀ ਜੜ੍ਹ ਸੁਕਾ ਕੇ ਗੂੰਦ ਵਾਂਗ ਬਣੀ ਹਿੰਗ ਦੀ ਖ਼ੁਸ਼ਬੂ ਬੜੀ ਤਕੜੀ ਹੁੰਦੀ ਹੈ। ਇਹ ਬੂਟੀ ਇਰਾਨ ਤੇ ਅਫ਼ਗਾਨਿਸਤਾਨ ਦੀ ਉਪਜ ਸੀ। ਉੱਥੋਂ ਭਾਰਤ ਅੱਪੜੀ ਹਿੰਗ ਨੇ ਹਰ ਘਰ ਵਿਚ ਵਾਸ ਕਰ ਲਿਆ ਕਿਉਂਕਿ ਇਸ ਦਾ ਅਸਰ ਬਹੁਤ ਤਕੜਾ ਸੀ। ਇਸ ਦੀ ਵਰਤੋਂ ਨਾਲ ਚਮੜੀ ਉੱਤੇ ਝੁਰੜੀਆਂ ਨਹੀਂ ਸੀ ਪੈਂਦੀਆਂ। ਜਿਨ੍ਹਾਂ ਨੂੰ ਪੈ ਚੁੱਕੀਆਂ ਸਨ, ਹਿੰਗ ਦੀ ਵਰਤੋਂ ਨਾਲ ਉਨ੍ਹਾਂ ਦੇ ਚਿਹਰਿਆਂ ਉੱਤੇ ਪਈਆਂ ਝੁਰੜੀਆਂ ਘਟੀਆਂ ਹੋਈਆਂ ਦਿਸੀਆਂ।
ਮੇਨੋਪਾਜ਼: ਲੱਛਣ ਅਤੇ ਸਾਵਧਾਨੀ
ਮਨਜੀਤ ਸਿੰਘ ਬੱਲ. ਜੀਵਨ-ਕਾਲ ਦੌਰਾਨ ਔਰਤਾਂ ਦੇ ਸਰੀਰ ਵਿੱਚ ਬੇਹੱਦ ਤਬਦੀਲੀਆਂ ਆਉਂਦੀਆਂ ਹਨ। ਇਨ੍ਹਾਂ 'ਚੋਂ ਢਲਦੀ ਉਮਰ ਨੂੰ ਪ੍ਰਗਟਾਉਂਦੀ ਮਹਤੱਵਪੂਰਨ ਤਬਦੀਲੀ ਹੈ ਮਾਹਵਾਰੀ (ਮੇਨੋਪਾਜ਼) ਦਾ ਬੰਦ ਹੋਣਾ। ਮੇਨੋਪਾਜ਼ ਯੂਨਾਨੀ ਸ਼ਬਦ ਹੈ। ਮੇਨੋ ਦਾ ਭਾਵ ਹੈ ਮਹੀਨਾ ਅਤੇ ਪਾਜ਼ ਦਾ ਮਤਲਬ ਹੈ ਖਲੋ ਜਾਣਾ ਜਾਂ ਬੰਦ ਹੋ ਜਾਣਾ। ਇਹ ਤਬਦੀਲੀ ਉਮਰ ਦੇ 45 ਤੇ 50 ਸਾਲਾਂ ਦਰਮਿਆਨ ਹੁੰਦੀ ਹੈ ਅਤੇ ਇਸ ਦੀ ਔਸਤ ਉਮਰ 47 ਸਾਲ ਹੈ। 12 ਤੋਂ 14 ਸਾਲ ਦੀ ਉਮਰ ਵਿੱਚ ਜਦੋਂ ਮਾਹਵਾਰੀ ਸ਼ੁਰੂ ਹੁੰਦੀ ਹੈ ਤਾਂ ਉਸ ਨੂੰ ਮੈਨਾਰਕੀ ਕਿਹਾ ਜਾਂਦਾ ਹੈ।
ਮੈਡੀਕਲ ਐਮਰਜੈਂਸੀ: ਕਿਵੇਂ ਕਰੀਏ ਸੰਭਾਲ
ਮੈਡੀਕਲ ਐਮਰਜੈਂਸੀਆਂ ਨਾਲ ਨਜਿੱਠਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਜਿਹੀ ਹਾਲਤ ਵਿੱਚ ਕੀ ਕਰਨਾ ਹੈ। ਆਮ ਐਮਰਜੈਂਸੀ ਵਿੱਚ ਸੱਟ ਵੱਜਣਾ, ਹੱਡੀ ਟੁੱਟਣਾ, ਸਰੀਰ ਦਾ ਪਾਣੀ ਖ਼ਤਮ ਹੋਣਾ, ਗੰਦੇ ਪਾਣੀ ਜਾਂ ਰੋਟੀ ਦੁਆਰਾ ਪੇਟ ਦੀਆਂ ਬਿਮਾਰੀਆਂ, ਸੱਪ ਜਾਂ ਹਲਕੇ ਹੋਏ ਕੁੱਤੇ ਦਾ ਕੱਟਣਾ, ਬਿੱਛੂ ਦਾ ਡੰਗਣਾ, ਟੈੱਟਨਸ ਆਦਿ ਸ਼ਾਮਲ ਹਨ। ਅਚਨਚੇਤ ਦਿਲ ਦਾ ਦੌਰਾ, ਦੌਰੇ ਪੈਣਾ, ਬੇਹੋਸ਼ੀ ਤਤਕਾਲ ਧਿਆਨ ਮੰਗਦੇ ਹਨ।
ਸਕੂਲ ਮੈਗਜ਼ੀਨ ਦੀ ਮਹੱਤਤਾ
ਅੱਜ ਮਨੁੱਖ ਦੇ ਕੋਲ ਕਿਸੇ ਦੀ ਗੱਲ ਸੁਣਨ ਦਾ ਵਿਹਲ ਬਹੁਤ ਘੱਟ ਹੈ, ਪਰ ਬੱਚਿਆਂ ਦੀਆਂ ਗੱਲਾਂ ਸੁਣਨਾ ਉਨ੍ਹਾਂ ਦੇ ਬੌਧਿਕ ਵਿਕਾਸ ਲਈ ਜ਼ਰੂਰੀ ਹੈ। ਹਰ ਬੱਚੇ ਦੇ ਮਨ ਅੰਦਰ ਬਹੁਤ ਛੁਪੀਆਂ ਹੋਈਆਂ ਰੁਚੀਆਂ, ਖਿਆਲ, ਵਲਵਲੇ ਆਦਿ ਹੁੰਦੇ ਹਨ ਜੋ ਉਸ ਦੀ ਸ਼ਖ਼ਸੀਅਤ ਨਿਖਾਰਨ ਵਿੱਚ ਸਹਾਈ ਹੋ ਸਕਦੇ ਹਨ, ਜੇ ਇਨ੍ਹਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਕਰ ਕੇ ਸਹੀ ਸੇਧ ਦਿੱਤੀ ਜਾਵੇ। ਇਸ ਕਾਰਜ ਲਈ ਸਕੂਲ ਮੈਗਜ਼ੀਨ ਦਾ ਮਹੱਤਵਪੂਰਨ ਰੋਲ ਹੈ।
ਤੰਦਰੁਸਤੀ ਹੈ ਅਨਮੋਲ ਖ਼ਜ਼ਾਨਾ
ਗੋਬਿੰਦਰ ਸਿੰਘ ਢੀਂਡਸਾ. ਤੰਦਰੁਸਤੀ ਅਨਮੋਲ ਖ਼ਜ਼ਾਨਾ ਹੈ। ਇਸ ਦਾ ਅਹਿਸਾਸ ਉਦੋਂ ਹੁੰਦਾ ਹੈ, ਜਦੋਂ ਕੋਈ ਸ਼ਖ਼ਸ ਬਿਮਾਰੀ ਦੀ ਲਪੇਟ ਵਿੱਚ ਆਉਂਦਾ ਹੈ। ਕਿਸੇ ਸ਼ਖ਼ਸ ਨੂੰ ਬਿਮਾਰੀ ਲੱਗਣਾ ਉਸ ਇਨਸਾਨ ਦੀ ਆਪਣੀ ਸਿਹਤ ਪ੍ਰਤੀ ਵਰਤੀ ਅਣਗਹਿਲੀ ਦਾ ਸਿੱਟਾ ਹੁੰਦਾ ਹੈ। ਦੁਨੀਆ ਭਰ ਵਿੱਚ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਹਰ ਸਾਲ 7 ਅਪਰੈਲ ਨੂੰ ਸੰਸਾਰ ਸਿਹਤ ਦਿਵਸ ਮਨਾਇਆ ਜਾਂਦਾ ਹੈ।
ਕਿਵੇਂ ਸੰਭਵ ਹੋਵੇ ਤਣਾਉ ਮੁਕਤੀ
ਮਾਨਸਿਕ ਤਣਾਉ ਜ਼ਿੰਦਗੀ ਦਾ ਹਿੱਸਾ ਹੈ, ਪਰ ਬਹੁਤ ਜ਼ਿਆਦਾ ਤਣਾਉ ਮਨੁੱਖ ਨੂੰ ਮੌਤ ਵੱਲ ਲੈ ਜਾਂਦਾ ਹੈ। ਮਾਨਿਸਕ ਤਣਾਓ ਦੇ ਕਈ ਸਰੋਤ ਹਨ। ਦਰਅਸਲ ਬੰਦਾ ਜਿਸ ਵਾਤਾਵਰਨ ਵਿਚ ਰਹਿੰਦਾ ਹੈ, ਉਹੀ ਵਾਤਾਵਰਨ ਉਸ ਦੇ ਤਣਾਓ ਦਾ ਕਾਰਨ ਬਣ ਜਾਂਦਾ ਹੈ। ਉਸ ਦੇ ਵਾਤਾਵਰਨ ਵਿਚ ਸਭ ਤੋਂ ਪਹਿਲਾਂ ਉਸ ਦਾ ਘਰ ਅਤੇ ਪਰਿਵਾਰ ਹੈ। ਉਹ ਪਰਿਵਾਰ ਵਿਚ ਰਹਿੰਦਾ ਹੈ ਅਤੇ ਉਸ ਦਾ ਹੀ ਜ਼ਰੂਰੀ ਮੈਂਬਰ ਹੈ। ਹਰ ਪਰਿਵਾਰ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ। ਨਿੱਜੀ ਤੇ ਸਮਾਜਿਕ ਸਬੰਧਾਂ ਦੀਆਂ ਕਈ ਗੰਭੀਰ ਸਮੱਸਿਆਵਾਂ ਵੀ ਉਪਜਦੀਆਂ ਹਨ।
ਵਿਗਿਆਨ ਵਿਸ਼ੇ ਨੂੰ ਰੌਚਿਕ ਕਿਵੇਂ ਬਣਾਇਆ ਜਾਵੇ
ਹਰ ਕੁਦਰਤੀ ਵਰਤਾਰੇ ਪਿੱਛੇ ਕੋਈ ਨਾ ਕੋਈ ਵਿਗਿਆਨਕ ਕਾਰਨ ਹੁੰਦਾ ਹੈ ਅਤੇ ਇਨ੍ਹਾਂ ਵਰਤਾਰਿਆਂ ਨੂੰ ਸਮਝਣ ਵਿੱਚ ਵਿਗਿਆਨ ਦਾ ਵਿਸ਼ਾ ਬਹੁਤ ਸਹਾਈ ਹੁੰਦਾ ਹੈ। ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ ਅਤੇ ਹਰ ਮੁਲਕ ਦੀ ਤਰੱਕੀ ਵਿੱਚ ਵਿਗਿਆਨ ਦਾ ਵੱਡਾ ਯੋਗਦਾਨ ਹੈ।
ਬਦਲੀਆਂ ਦੀ ਨੀਤੀ ਅਤੇ ਸਿੱਖਿਆ ਸੁਧਾਰ
ਸੁੱਚਾ ਸਿੰਘ ਖੱਟੜਾ. ਸਰਕਾਰੀ ਸਕੂਲਾਂ ਵਿੱਚ ਸਿੱਖਿਆ ਮਿਆਰ ਦੀ ਗਿਰਾਵਟ ਦਾ ਮਸਲਾ ਕੌਮੀ ਪੱਧਰ ਉੱਤੇ ਚਰਚਾ ਦਾ ਵਿਸ਼ਾ ਹੈ। ਫ਼ਿਲਹਾਲ, ਆ ਚੁੱਕੀ ਅਤੇ ਆ ਰਹੀ ਗਿਰਾਵਟ ਦੇ ਲੱਛਣ ਹੀ ਚਰਚਾ ਦੇ ਕੇਂਦਰ ਵਿੱਚ ਹਨ। ਜਦੋਂ ਇਨ੍ਹਾਂ ਨੂੰ ਦੂਰ ਕਰਨ ਦੀ ਗੱਲ ਆਉਂਦੀ ਹੈ ਤਾਂ ਸਾਰਥਕ ਸੁਝਾਵਾਂ ਦੀ ਕਮੀ ਰੜਕਦੀ ਹੈ।
ਹਿੱਚਕੀ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਅਸਰਦਾਰ ਘਰੇਲੂ ਨੁਸਖੇ
ਡਾਇਆਫ੍ਰਾਮ ਨਾਮ ਦੀ ਮਾਸਪੇਸ਼ੀ ਦਿਲ ਅਤੇ ਫੇਫੜਿਆਂ ਨੂੰ ਪੇਟ ਤੋਂ ਵੱਖ ਕਰਦੀ ਹੈ। ਜਿਸ ਦਾ ਸਾਹ 'ਚ ਵੀ ਅਹਿਮ ਰੋਲ ਹੁੰਦਾ ਹੈ। ਇਸ 'ਚ ਕਾਟ੍ਰੈਖਸ਼ਨ ਜਾਂ ਸੰਕੁਚਨ ਹੋਣ ਨਾਲ ਫੇਫੜੇ ਹਵਾ ਦੇ ਲਈ ਥਾਂ ਬਣਦੀ ਹੈ। ਜਦੋਂ ਡਾਇਆਫ੍ਰਾਮ ਮਾਸਪੇਸ਼ੀ ਦਾ ਸੰਕੁਚਨ ਵਾਰ-ਵਾਰ ਹੋਣ ਲੱਗਦਾ ਹੈ ਉਦੋਂ ਹਿੱਚਕੀ ਆਉਣੀ ਸ਼ੁਰੂ ਹੋ ਜਾਂਦੀ ਹੈ। ਹਿੱਚਕੀ ਆਉਣ ਦੇ ਕਾਰਨ। ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾਣਾ। ਜਲਦਬਾਜੀ 'ਚ ਖਾਣਾ ਖਾਣ ਕਾਰਨ। ਹਵਾ ਦਾ ਤਾਪਮਾਨ 'ਚ ਅਚਾਨਕ ਬਦਲਾਅ ਆਉਣਾ। ਕਿਵੇਂ ਪਾਈਏ ਹਿੱਚਕੀ ਤੋਂ ਰਾਹਤ ?।
ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
ਨਾਰੀਅਲ ਦੇ ਪਾਣੀ 'ਚ ਐਂਟੀਆਕਸੀਡੈਂਟ ਅਤੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਸੀ, ਮੈਗਨੀਸ਼ੀਅਮ, ਮੈਗਨੀਜ਼, ਪੋਟਾਸ਼ੀਅਮ, ਸੋਡੀਅਮ ਅਤੇ ਕੈਲਸ਼ੀਅਮ ਮੌਜੂਦ ਹੁੰਦੇ ਹਨ। ਇਹ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ। ਗਰਮੀਆਂ 'ਚ ਇਸ ਦੀ ਵਰਤੋਂ ਕਰਨਾ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਨਾਰੀਅਲ ਦਾ ਪਾਣੀ ਸਰੀਰ 'ਚ ਪੀ. ਐੱਚ ਬਣਾਈ ਰੱਖਦਾ ਹੈ।
ਸੌਂਣ ਤੋਂ ਪਹਿਲਾਂ ਨਾ ਖਾਓ ਇਹ ਚੀਜ਼ਾਂ, ਵਧ ਸਕਦਾ ਹੈ ਭਾਰ
ਮੋਟਾਪਾ ਵਧਣ ਦਾ ਕਾਰਨ ਲਗਾਤਾਰ ਬੈਠੇ ਰਹਿਣਾ ਹੀ ਨਹੀਂ ਬਲਕਿ ਗਲਤ ਤਰੀਕੇ ਨਾਲ ਖਾਣ-ਪੀਣ ਵੀ ਹੈ। ਕੁਝ ਫੂਡਸ ਅਜਿਹੇ ਵੀ ਹੁੰਦੇ ਹਨ, ਜੋ ਰਾਤ ਦੇ ਸਮੇਂ ਖਾਣ ਨਾਲ ਸਰੀਰ ਵਿਚ ਜ਼ਿਆਦਾ ਮਾਤਰਾ ਵਿਚ ਫੈਟ ਬਣੀ ਰਹਿੰਦੀ ਹੈ, ਜਿਸ ਨਾਲ ਮੋਟਾਪਾ ਵੀ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜੋ ਰਾਤ ਨੂੰ ਖਾਣ ਨਾਲ ਨੁਕਸਾਨ ਹੋ ਸਕਦਾ ਹੈ।
ਗੰਨੇ ਦਾ ਰਸ ਪੀਣ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ ਦੂਰ
ਗਰਮੀਆਂ ਦਾ ਮੌਸਮ ਆਉਦੇ ਹੀ ਲੋਕ ਠੰਡੀਆਂ ਚੀਜ਼ਾਂ ਖਾਣਾ-ਪਸੰਦ ਕਰਦੇ ਹਨ। ਜਿਨ੍ਹਾਂ ਦਾ ਸੇਵਨ ਗਰਮੀ 'ਚ ਰਾਹਤ ਦਿਵਾਉਦਾ ਹੈ ਪਰ ਕੋਲਡ ਡ੍ਰਿੰਕ ਜਾਂ ਆਈਸ ਕਰੀਮ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਇਨ੍ਹਾਂ ਦੀ ਵਜਾਏ ਗਰਮੀਆਂ 'ਚ ਗੰਨੇ ਦਾ ਰਸ ਪੀਣਾ ਚਾਹੀਦਾ ਹੈ। ਇਹ ਪੀਣ 'ਚ ਸੁਆਦ ਵੀ ਹੁੰਦਾ ਹੈ ਅਤੇ ਸਿਹਤ ਨੂੰ ਵੀ ਕਈ ਫਾਇਦੇ ਦਿੰਦਾ ਹੈ। ਆਓ ਜਾਣਦੇ ਹਾਂ ਗੰਨੇ ਦੇ ਰਸ ਨਾਲ ਸਰੀਰ 'ਚ ਹੋਣ ਵਾਲੇ ਫਾਇਦਿਆਂ ਬਾਰੇ।
ਸੀਤਾਫਲ ਕਰਦਾ ਹੈ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਖਤਮ
ਸੀਤਾਫਲ ਸਿਰਫ ਫਲ ਹੀ ਨਹੀਂ, ਦਵਾਈ ਵੀ ਹੈ। ਵਿਗਿਆਨਕਾਂ ਦੇ ਅਨੁਸਾਰ ਇਸ ਨੂੰ ਖਾਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। ਸੀਤਾਫਲ ਇਕ ਮਿੱਠਾ ਫਲ ਹੈ। ਇਸ 'ਚ ਕਾਫੀ ਮਾਤਰਾ 'ਚ ਕੈਲੋਰੀ ਹੁੰਦੀ ਹੈ। ਇਹ ਆਸਾਨੀ ਨਾਲ ਪਚਣ ਵਾਲਾ ਫਲ ਹੈ। ਇਸ 'ਚ ਆਇਰਨ ਅਤੇ ਵਿਟਾਮਿਨ-ਸੀ ਦੀ ਮਾਤਰਾ ਕਾਫੀ ਪਾਈ ਜਾਂਦੀ ਹੈ। ਸੀਤਾਫਲ ਦੇ ਬੀਜਾ ਨੂੰ ਕੱਚਾ ਜਾਂ ਭੁੰਨ ਕੇ ਖਾ ਸਕਦੇ ਹੋ। ਇਸ ਨੂੰ ਹਰ ਰੋਜ਼ ਦੇ ਖਾਣ 'ਚ ਸ਼ਾਮਲ ਵੀ ਕਰ ਸਕਦੇ ਹੋ।

Want to stay updated ?

x

Download our Android app and stay updated with the latest happenings!!!


90K+ people are using this