facebook pixel
chevron_right Sports
transparent
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਅਗਵਾਈ ਬਜਰੰਗ ਹੱਥ
ਬੁਡਾਪੇਸਟ (ਹੰਗਰੀ), 19 ਅਕਤੂਬਰ. ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਬਜਰੰਗ ਪੂਨੀਆ ਸ਼ਨਿਚਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ 30 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗਾ। ਚੈਂਪੀਅਨਸ਼ਿਪ ਵਿੱਚ ਪੂਨੀਆ ਭਾਰਤ ਦੇ ਤਗ਼ਮੇ ਦਾ ਮਜ਼ਬੂਤ ਦਾਅਵੇਦਾਰ ਹੋਵੇਗਾ, ਜੋ 2013 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਚੁੱਕਿਆ ਹੈ। ਪਿਛਲੇ ਮਹੀਨੇ 'ਖੇਲ ਰਤਨ' ਪੁਰਸਕਾਰ ਲਈ ਉਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ, ਪਰ ਉਸ ਨੇ ਇਸ ਨੂੰ ਭੁਲਾ ਕੇ ਸਖ਼ਤ ਸਿਖਲਾਈ ਲਈ। ਹੁਣ ਉਹ ਆਪਣੇ ਤਗ਼ਮੇ ਦਾ ਰੰਗ ਬਦਲਣ ਦਾ ਯਤਨ ਕਰੇਗਾ।
ਪਾਕਿਸਤਾਨ ਦੀ ਆਸਟਰੇਲੀਆ 'ਤੇ ਇਤਿਹਾਸਕ ਜਿੱਤ
ਅਬੂਧਾਬੀ, 19 ਅਕਤੂਬਰ. ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ ਦੇ ਖ਼ਤਰਨਾਕ ਪ੍ਰਦਰਸ਼ਨ ਦੀ ਬਦੌਲਤ ਪਾਕਿਸਤਾਨ ਨੇ ਆਸਟਰੇਲੀਆ ਨੂੰ ਦੂਜੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਚੌਥੇ ਹੀ ਦਿਨ ਅੱਜ 373 ਦੌੜਾਂ ਨਾਲ ਹਰਾ ਕੇ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ ਹੈ। ਪਾਕਿਸਤਾਨ ਨੇ ਇਸ ਦੇ ਨਾਲ ਹੀ ਦੋ ਮੈਚਾਂ ਦੀ ਲੜੀ 1-0 ਨਾਲ ਜਿੱਤ ਲਈ ਹੈ। ਆਸਟਰੇਲੀਆ ਨੇ ਪਹਿਲਾ ਟੈਸਟ ਕਾਫ਼ੀ ਮੁਸ਼ਕਲ ਨਾਲ ਡਰਾਅ ਕਰਵਾਇਆ ਸੀ, ਪਰ ਦੂਜੇ ਮੈਚ ਵਿੱਚ ਟੀਚਾ ਇੰਨ੍ਹਾਂ ਵੱਡਾ ਸੀ ਕਿ ਟੀਮ ਇਸ ਸਾਹਮਣੇ ਟਿਕ ਨਹੀਂ ਸਕੀ।
ਪੰਜਾਬ ਨੇ ਰੌਕਬਾਲ ਦਾ ਪਲੇਠਾ ਫੈਡਰੇਸ਼ਨ ਕੱਪ ਜਿੱਤਿਆ
ਬਠਿੰਡਾ, 19 ਅਕਤੂਬਰ। ਵਾਲੀਬਾਲ ਨਾਲ ਮੇਲ ਖਾਂਦੀ ਖੇਡ ਰੌਕਬਾਲ ਦਾ ਪਹਿਲਾ ਫੈਡਰੇਸ਼ਨ ਕੱਪ ਪੰਜਾਬ ਦੀ ਟੀਮ ਨੇ ਜਿੱਤ ਲਿਆ ਹੈ। ਹਰਿਆਣਾ ਦੇ ਸਮਾਲ ਖਾਂ ਵਿੱਚ 12 ਤੋਂ 15 ਅਕਤੂਬਰ ਤੱਕ ਚੱਲੇ ਇਸ ਕੱਪ ਵਿੱਚ ਦੇਸ਼ ਭਰ 'ਚੋਂ 20 ਟੀਮਾਂ ਨੇ ਹਿੱਸਾ ਲਿਆ ਸੀ। ਫਾਈਨਲ ਮੈਚ ਵਿੱਚ ਪੰਜਾਬ ਨੇ ਮੇਜ਼ਬਾਨ ਨੂੰ ਹਰਾ ਕੇ ਕੱਪ 'ਤੇ ਕਬਜ਼ਾ ਕੀਤਾ। ਇਸ ਤੋਂ ਇਲਾਵਾ ਚੈਂਪੀਅਨਸ਼ਿਪ 'ਚੋਂ ਜੂਨੀਅਰ ਵਰਗ ਵਿੱਚ ਪੰਜਾਬ ਦੀਆਂ ਕੁੜੀਆਂ ਦੀ ਟੀਮ ਪਹਿਲੇ ਅਤੇ ਮੁੰਡਿਆਂ ਦੀ ਟੀਮ ਤੀਜੇ ਸਥਾਨ 'ਤੇ ਰਹੀ ਹੈ।
ਆਸਟਰੇਲੀਆ 'ਏ' ਨੇ ਇੱਕ ਰੋਜ਼ਾ ਕ੍ਰਿਕਟ ਲੜੀ ਜਿੱਤੀ
ਮੁੰਬਈ, 19 ਅਕਤੂਬਰ. ਆਸਟਰੇਲੀਆ 'ਏ' ਮਹਿਲਾ ਟੀਮ ਨੇ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਅੱਜ ਭਾਰਤ 'ਏ' ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲੜੀ ਵਿੱਚ 3-0 ਨਾਲ ਹੂੰਝਾ ਫੇਰ ਦਿੱਤਾ ਹੈ। ਆਸਟਰੇਲੀਆ 'ਏ' ਨੇ ਪਹਿਲਾ ਮੈਚ 91 ਦੌੜਾਂ ਅਤੇ ਦੂਜਾ ਚਾਰ ਵਿਕਟਾਂ ਨਾਲ ਜਿੱਤਿਆ ਸੀ। ਮਹਿਮਾਨ ਟੀਮ ਦਾ ਪਹਿਲੇ ਦੋ ਮੈਚਾਂ ਦੌਰਾਨ ਲੜੀ 'ਤੇ ਕਬਜ਼ਾ ਹੋਣ ਕਾਰਨ ਤੀਜਾ ਅਤੇ ਆਖ਼ਰੀ ਮੈਚ ਰਸਮੀ ਬਣ ਗਿਆ ਸੀ।
ਡਾਨ ਨੂੰ ਹਰਾ ਕੇ ਸ੍ਰੀਕਾਂਤ ਡੈਨਮਾਰਕ ਓਪਨ ਦੇ ਅਗੜੇ ਗੇੜ 'ਚ
ਓਡੈਂਸੇ (ਡੈਨਮਾਰਕ), 19 ਅਕਤੂਬਰ. ਕਿਦੰਬੀ ਸ੍ਰੀਕਾਂਤ ਨੇ ਆਪਣੇ ਕਰੀਅਰ ਵਿੱਚ ਦੂਜੀ ਵਾਰ ਲਿਨ ਡਾਨ ਨੂੰ ਹਰਾ ਕੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ, ਜਿੱਥੇ ਉਸ ਦਾ ਸਾਹਮਣਾ ਹਮਵਤਨ ਸਮੀਰ ਵਰਮਾ ਨਾਲ ਹੋਵੇਗਾ। ਵਿਸ਼ਵ ਵਿੱਚ ਛੇਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਪੁਰਸ਼ ਸਿੰਗਲਜ਼ ਵਿੱਚ 14ਵੇਂ ਨੰਬਰ ਦੇ ਡਾਨ ਤੋਂ ਦੂਜੇ ਗੇੜ ਦੇ ਮੈਚ ਵਿੱਚ ਪਹਿਲੀ ਗੇਮ ਹਾਰਨ ਮਗਰੋਂ ਵਾਪਸੀ ਕਰਕੇ 18-21, 21-17, 21-16 ਨਾਲ ਜਿੱਤ ਦਰਜ ਕੀਤੀ।
ਕਨੇਰੀਆ ਨੇ ਫਿਕਸਿੰਗ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲੀ
ਲੰਡਨ/ਕਰਾਚੀ, 18 ਅਕਤੂਬਰ. ਪਾਕਿਸਤਾਨ ਦੇ ਸਾਬਕਾ ਲੈੱਗ ਸਪਿੰਨਰ ਦਾਨਿਸ਼ ਕਨੇਰੀਆ ਨੇ ਛੇ ਸਾਲਾਂ ਤੱਕ ਨਾਂਹ ਕਰਨ ਤੋਂ ਬਾਅਦ ਆਖ਼ਰਕਾਰ ਫਿਕਸਿੰਗ ਮਾਮਲੇ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲ ਲਈ ਹੈ ਅਤੇ ਇਸ ਮਾਮਲੇ ਐੱਸਐਕਸ ਦੇ ਉਸ ਸਾਬਕਾ ਸਾਥੀ ਮਰਵਿਨ ਵੈਸਟਫੀਲਡ ਨੂੰ ਜੇਲ੍ਹ ਕੱਟਣੀ ਪਈ ਸੀ।
ਪੰਜਾਬੀ ਯੂਨੀਵਰਸਿਟੀ ਅਥਲੈਟਿਕ ਮੀਟ ਵਿੱਚ ਚੁਪਕੀ ਕਾਲਜ ਚੈਂਪੀਅਨ ਬਣਿਆ
ਪਟਿਆਲਾ, 18 ਅਕਤੂਬਰ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ 56ਵੀਂ ਸਾਲਾਨਾ ਅਥਲੈਟਿਕ ਮੀਟ ਅੱਜ ਸੰਪੰਨ ਹੋ ਗਈ। ਇਸ ਅਥਲੈਟਿਕ ਮੀਟ ਦੌਰਾਨ ਪੁਰਸ਼ਾਂ ਤੇ ਔਰਤਾਂ ਦੇ ਵਰਗ ਵਿੱਚ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਚੁਪਕੀ ਚੈਂਪੀਅਨ ਬਣਿਆ ਜਦੋਂ ਕਿ ਇਸੇ ਕਾਲਜ ਦੇ ਅਰਸ਼ਪ੍ਰੀਤ ਸਿੰਘ ਵਿਰਕ ਤੇ ਮਨਵੀਰ ਕੌਰ ਨੂੰ ਸਰਵੋਤਮ ਖਿਡਾਰੀ ਚੁਣਿਆ ਗਿਆ। ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ। ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਹੇਠ ਹੋਈ ਇਸ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ। ਘੁੰਮਣ ਨੇ ਕੀਤੀ। ਦੱਸਣਯੋਗ ਹੈ ਕਿ ਡਾ।
ਗਲੋਬਲ ਕਬੱਡੀ: ਸਿੰਘ ਵਾਰੀਅਰਜ਼ ਨੇ ਕੈਲੀਫੋਰਨੀਆ ਨੂੰ 53-52 ਨਾਲ ਹਰਾਇਆ
ਪਾਲ ਸਿੰਘ ਨੌਲੀ. ਜਲੰਧਰ, 18 ਅਕਤੂਬਰ। ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਈ ਜਾ ਰਹੀ ਗਲੋਬਲ ਕਬੱਡੀ ਲੀਗ ਵਿੱਚ ਮਨਜੋਤ ਸਿੰਘ ਮਾਛੀਵਾੜਾ ਦੀ ਆਖਰੀ ਸਫਲ ਰੇਡ ਸਦਕਾ ਸਿੰਘ ਵਾਰੀਅਰਜ਼ ਪੰਜਾਬ ਨੇ ਕੈਲੀਫੋਰਨੀਆ ਈਗਲਜ਼ ਨੂੰ 53-52 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਪਹਿਲੇ ਗੇੜ ਦੇ ਮੈਚਾਂ ਦੌਰਾਨ ਕੈਲੀਫੋਰਨੀਆ ਈਗਲਜ਼ ਦੀ ਇਹ ਪਹਿਲੀ ਹਾਰ ਹੈ। ਦੂਜੇ ਮੈਚ ਵਿੱਚ ਹਰਿਆਣਾ ਲਾਇਨਜ਼ ਨੇ ਬਲੈਕ ਪੈਂਥਰਜ਼ ਨੂੰ 64-41 ਨਾਲ ਹਰਾ ਕੇ ਤਿੰਨ ਮੈਚਾਂ ਤੋਂ ਬਾਅਦ ਛੇ ਅੰਕ ਹਾਸਲ ਕਰ ਲਏ ਹਨ।
ਸਾਇਨਾ ਤੇ ਸਮੀਰ ਡੈਨਮਾਰਕ ਓਪਨ ਦੇ ਕੁਆਰਟਰ ਫਾਈਨਲ 'ਚ
ਓਡੈਂਸੇ (ਡੈਨਮਾਰਕ), 18 ਅਕਤੂਬਰ. ਭਾਰਤ ਦੀ ਸਿਖ਼ਰਲਾ ਦਰਜਾ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅੱਜ ਇੱਥੇ ਚਾਰ ਸਾਲਾਂ ਵਿੱਚ ਪਹਿਲੀ ਵਾਰ ਵਿਸ਼ਵ ਰੈਂਕਿੰਗਜ਼ 'ਚ ਦੂਜੇ ਨੰਬਰ ਦੀ ਜਾਪਾਨੀ ਖਿਡਾਰਨ ਅਕਾਨੇ ਯਾਮਾਗੁਚੀ ਨੂੰ ਹਰਾ ਕੇ ਡੈਨਮਾਰਕ ਓਪਨ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਓਲੰਪਿਕ ਕਾਂਸੀ ਤਗ਼ਮਾ ਜੇਤੂ ਸਾਇਨਾ ਰੈਂਕਿੰਗਜ਼ ਵਿੱਚ ਖਿਸਕ ਕੇ 27ਵੇਂ ਸਥਾਨ 'ਤੇ ਪਹੁੰਚ ਗਈ ਹੈ। ਉਸ ਨੇ ਮਹਿਜ਼ 36 ਮਿੰਟਾਂ ਤੱਕ ਚੱਲੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਦੂਜਾ ਦਰਜਾ ਪ੍ਰਾਪਤ ਯਾਮਾਗੁਚੀ 'ਤੇ 21-15, 21-17 ਨਾਲ ਆਸਾਨ ਜਿੱਤ ਦਰਜ ਕੀਤੀ।
ਕ੍ਰਿਕਟਰਾਂ ਨੂੰ ਵਿਦੇਸ਼ ਦੌਰੇ 'ਤੇ ਪਤਨੀਆਂ ਨਾਲ ਲਿਜਾਣ ਦੀ ਮਨਜ਼ੂਰੀ
ਨਵੀਂ ਦਿੱਲੀ, 17 ਅਕਤੂਬਰ. ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਅਪੀਲ ਮਗਰੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਆਪਣੇ ਨਿਯਮ ਵਿੱਚ ਸੋਧ ਕਰਦਿਆਂ ਕੌਮੀ ਟੀਮ ਦੇ ਕ੍ਰਿਕਟਰਾਂ ਦੀਆਂ ਪਤਨੀਆਂ ਨੂੰ ਉਨ੍ਹਾਂ ਦੇ ਨਾਲ ਵਿਦੇਸ਼ ਦੌਰੇ 'ਤੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੀਡੀਆ ਰਿਪੋਰਟ ਅਨੁਸਾਰ, ਬੀਸੀਸੀਆਈ ਦਾ ਪ੍ਰਬੰਧ ਸੰਭਾਲ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੇ ਭਾਰਤੀ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਪਤਨੀਆਂ ਅਤੇ ਪ੍ਰੇਮਿਕਾਵਾਂ ਨੂੰ ਦੌਰੇ 'ਤੇ ਲਿਜਾਣ ਦੀ ਇਜਾਜ਼ਤ ਦਿੱਤੀ ਹੈ।
ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਦੂਜੇ ਦਿਨ ਵੀ ਝੰਡੀ
ਨਿੱਜੀ ਪੱਤਰ ਪ੍ਰੇਰਕ. ਪਟਿਆਲਾ, 17 ਅਕਤੂਬਰ. ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਥੈਟਿਕ ਟਰੈਕ 'ਤੇ ਸ਼ੁਰੂ ਹੋਈ 56ਵੀਂ ਸਾਲਾਨਾ ਅਥਲੈਟਿਕ ਮੀਟ ਦੇ ਦੂਜੇ ਦਿਨ ਅੱਜ ਬਠਿੰਡਾ ਦਾ ਕਰਨਵੀਰ ਸਿੰਘ ਗੋਲਾ ਸੁੱਟਣ ਅਤੇ ਬੁਢਲਾਡਾ ਦਾ ਹਰਵਿੰਦਰ ਸਿੰਘ ਉੱਛੀ ਛਾਲ ਵਿੱਚ ਪਹਿਲੇ ਸਥਾਨ 'ਤੇ ਰਹੇ। ਇਸ ਤੋਂ ਇਲਾਵਾ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੇ ਖਿਡਾਰੀਆਂ ਦੀ ਦੂਜੇ ਦਿਨ ਵੀ ਝੰਡੀ ਰਹੀ।
ਗਲੋਬਲ ਕਬੱਡੀ: ਹਰਿਆਣਾ ਤੇ ਕੈਨੇਡਾ ਵੱਲੋਂ ਜਿੱਤਾਂ ਦਰਜ
ਆਦਮਪੁਰ ਦੋਆਬਾ (ਜਲੰਧਰ), 17 ਅਕਤੂਬਰ. 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਕਰਵਾਈ ਜਾ ਰਹੀ ਗਲੋਬਲ ਕਬੱਡੀ ਲੀਗ ਦੇ ਚੌਥੇ ਦਿਨ ਹਰਿਆਣਾ ਲਾਇਨਜ਼ ਅਤੇ ਮੈਪਲ ਲੀਫ ਕੈਨੇਡਾਂ ਨੇ ਜਿੱਤਾਂ ਦਰਜ ਕੀਤੀਆਂ ਹਨ। ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਚੱਲ ਰਹੀ ਇਸ ਲੀਗ ਦੇ ਪਹਿਲੇ ਪੜਾਅ ਦੇ ਦੋ ਮੈਚ ਖੇਡੇ ਗਏ। ਹਰਿਆਣਾ ਲਾਇਨਜ਼ ਨੇ ਦਿੱਲੀ ਟਾਇਗਰਜ਼ ਨੂੰ 59-43 ਅੰਕਾਂ ਨਾਲ ਹਰਾਇਆ। ਦਿੱਲੀ ਟਾਈਗਰਜ਼ ਦੀ ਲੀਗ ਵਿੱਚ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਉਸ ਨੂੰ ਬਲੈਕ ਪੈਂਥਰਜ਼ ਤੋਂ ਹਾਰ ਮਿਲੀ ਸੀ।
ਭਾਰਤ-ਵਿੰਡੀਜ਼ ਮੈਚ ਟਿਕਟਾਂ ਦੀ ਵਿਕਰੀ 'ਤੇ ਰੋਕ ਨਹੀਂ
ਮੁੰਬਈ, 17 ਅਕਤੂਬਰ. ਬੰਬੇ ਹਾਈ ਕੋਰਟ ਨੇ ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਬ੍ਰੇਬੋਰਨ ਸਟੇਡੀਅਮ ਵਿੱਚ 29 ਅਕਤੂਬਰ ਨੂੰ ਹੋਣ ਵਾਲੇ ਇੱਕ ਰੋਜ਼ਾ ਕੌਮਾਂਤਰੀ ਮੈਚ ਦੀਆਂ ਟਿਕਟਾਂ ਦੀ ਵਿਕਰੀ 'ਤੇ ਅੰਤਰਿਮ ਰੋਕ ਲਾਉਣ ਤੋਂ ਅੱਜ ਨਾਂਹ ਕਰ ਦਿੱਤੀ। ਜਸਟਿਸ ਬੀਆਰ ਗਵਈ ਅਤੇ ਜਸਟਿਸ ਐਮਐਸ ਕਾਰਨਿਕ ਦੀ ਬੈਂਚ, ਮੁੰਬਈ ਕ੍ਰਿਕਟ ਸੰਘ (ਐਮਸੀਏ) ਅਤੇ ਉਸ ਦੇ ਦੋ ਮੈਂਬਰਾਂ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ।
ਸ਼ਰਦੁਲ ਦੀ ਥਾਂ ਉਮੇਸ਼ ਯਾਦਵ ਇੱਕ ਰੋਜ਼ਾ ਟੀਮ ਵਿੱਚ ਸ਼ਾਮਲ
ਨਵੀਂ ਦਿੱਲੀ, 16 ਅਕਤੂਬਰ. ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਕ੍ਰਿਕਟ ਵਿੱਚ ਦਸ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਸ਼ਰਦੁਲ ਠਾਕੁਰ ਦੀ ਥਾਂ ਪਹਿਲੇ ਦੋ ਇੱਕ ਰੋਜ਼ਾ ਕੌਮਾਂਤਰੀ ਮੈਚ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ਰਦੁਲ ਨੂੰ ਹੈਦਰਾਬਾਦ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਵਿੱਚ ਪਹਿਲੀ ਵਾਰ ਕੌਮਾਂਤਰੀ ਮੈਚ ਖੇਡਣ ਦਾ ਮੌਕਾ ਮਿਲਿਆ ਸੀ, ਪਰ ਉਹ ਆਪਣੇ ਦੂਜੇ ਓਵਰ ਵਿੱਚ ਜ਼ਖ਼ਮੀ ਹੋ ਕੇ ਮੈਦਾਨ ਤੋਂ ਬਾਹਰ ਚਲਾ ਗਿਆ। ਸੱਟ ਲੱਗਣ ਕਾਰਨ ਉਹ ਪੰਜ ਮੈਚਾਂ ਦੀ ਲੜੀ ਤੋਂ ਬਾਹਰ ਹੋ ਗਿਆ ਹੈ।
ਯੂਥ ਓਲੰਪਿਕ ਵਿੱਚ ਸੂਰਜ ਦੀ ਚਾਂਦੀ
ਬਿਊਨਸ ਆਇਰਸ, 16 ਅਕਤੂਬਰ. ਭਾਰਤ ਦੇ ਸੂਰਜ ਪੰਵਾਰ ਨੇ ਪੁਰਸ਼ਾਂ ਦੀ 500 ਮੀਟਰ ਪੈਦਲ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਯੂਥ ਓਲੰਪਿਕ ਖੇਡਾਂ ਦੇ ਅਥਲੈਟਿਕਸ ਮੁਕਾਬਲੇ ਵਿੱਚ ਭਾਰਤ ਦਾ ਖ਼ਾਤਾ ਖੋਲ੍ਹਿਆ ਹੈ। ਪੰਵਾਰ ਨੇ ਸੋਮਵਾਰ ਰਾਤ ਦੂਜੇ ਗੇੜ ਵਿੱਚ 20 ਮਿੰਟ 35.87 ਸੈਕਿੰਡ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਉਸ ਨੇ ਪਹਿਲੇ ਗੇੜ ਵਿੱਚ 20 ਮਿੰਟ 23.30 ਸੈਕਿੰਡ ਦਾ ਸਮਾਂ ਕੱਢਿਆ ਸੀ। ਇਸ ਤਰ੍ਹਾਂ ਕੁੱਲ ਨਤੀਜਿਆਂ ਵਿੱਚ ਉਹ ਦੂਜੇ ਸਥਾਨ 'ਤੇ ਰਿਹਾ।
ਮਹਿਲਾ ਕ੍ਰਿਕਟ: ਭਾਰਤ 'ਏ' ਤੇ ਆਸਟਰੇਲੀਆ 'ਏ' ਵਿਚਾਲੇ ਦੂਜਾ ਮੈਚ ਅੱਜ
ਮੁੰਬਈ, 16 ਅਕਤੂਬਰ. ਭਾਰਤ 'ਏ' ਮਹਿਲਾ ਟੀਮ ਸ਼ੁਰੂਆਤੀ ਮੈਚ ਦੌਰਾਨ ਹੋਈਆਂ ਗ਼ਲਤੀਆਂ ਤੋਂ ਸਬਕ ਲੈਂਦਿਆਂ ਤਿੰਨ ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਬੁੱਧਵਾਰ ਨੂੰ ਮਹਿਮਾਨ ਆਸਟਰੇਲੀਆ 'ਏ' ਖ਼ਿਲਾਫ਼ ਉਤਰੇਗੀ। ਇਸ ਦੌਰਾਨ ਮੇਜ਼ਬਾਨ ਟੀਮ ਕੋਲ ਦੂਜਾ ਮੈਚ ਜਿੱਤ ਕੇ ਹਿਸਾਬ ਬਰਾਬਰ ਕਰਨ ਦਾ ਮੌਕਾ ਹੋਵਗਾ। ਭਾਰਤ 'ਏ' ਪੂਨਮ ਰਾਵਤ ਦੀ ਕਪਤਾਨੀ ਵਿੱਚ ਐਮਸੀਏ ਬਾਂਦਰਾ-ਕੁਰਲਾ ਸਟੇਡੀਅਮ 'ਤੇ ਖੇਡਿਆ ਗਿਆ ਪਹਿਲਾ ਮੈਚ 91 ਦੌੜਾਂ ਨਾਲ ਹਾਰ ਗਿਆ ਸੀ। ਇਸ ਤਰ੍ਹਾਂ ਮਹਿਮਾਨ ਆਸਟਰੇਲੀਆ 'ਏ' ਨੇ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ।
ਚੁਪਕੀ ਕਾਲਜ ਦੇ ਅਥਲੀਟਾਂ ਦਾ ਸ਼ਾਨਦਾਰ ਆਗਾਜ਼
ਨਿੱਜੀ ਪੱਤਰ ਪ੍ਰੇਰਕ. ਪਟਿਆਲਾ, 16 ਅਕਤੂਬਰ. ਪੰਜਾਬੀ ਯੂਨੀਵਰਸਿਟੀ ਦੀ 56ਵੀਂ ਸਾਲਾਨਾ ਅਥਲੈਟਿਕ ਮੀਟ ਇੱਥੇ 'ਵਰਸਿਟੀ ਦੇ ਸਿੰਥੈਟਿਕ ਟਰੈਕ 'ਤੇ ਸ਼ੁਰੂ ਹੋ ਗਈ ਹੈ। ਮੀਟ ਦੇ ਪਹਿਲੇ ਦਿਨ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਚੁਪਕੀ ਦੇ ਅਰਸ਼ਦੀਪ ਸਿੰਘ ਵਿਰਕ ਨੇ 800 ਮੀਟਰ ਦੌੜ ਵਿੱਚ 1:51.83 ਸੈਕਿੰਡ ਦਾ ਸਮਾਂ ਕੱਢਿਆ। ਇਸੇ ਤਰ੍ਹਾਂ ਨੇਜਾ ਸੁੱਟਣ ਮੁਕਾਬਲਿਆਂ ਵਿੱਚ ਰਜਿੰਦਰ ਸਿੰਘ ਚਹਿਲ ਫਿਜ਼ੀਕਲ ਕਾਲਜ ਕਲਿਆਣ ਦੀ ਖਿਡਾਰਨ ਪੂਨਮ ਪਾਲ ਨੇ 44.86 ਮੀਟਰ ਦੂਰ ਨੇਜਾ ਸੁੱਟਿਆ। ਇਸ ਤੋਂ ਪਹਿਲਾਂ ਮੀਟ ਦਾ ਉਦਘਾਟਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀਐਸ ਘੁੰਮਣ ਨੇ ਕੀਤਾ।
ਪੰਜਾਬ 'ਚ ਸਹੂਲਤਾਂ ਨਾ ਹੋਣ ਕਾਰਨ ਹਰਿਆਣਾ ਵੱਲੋਂ ਖੇਡਿਆ: ਅਰਪਿੰਦਰ
ਬਠਿੰਡਾ, 15 ਅਕਤੂਬਰ। ਜਕਾਰਤਾ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਤੀਹਰੀ ਛਾਲ ਦੇ ਅਥਲੀਟ ਅਰਪਿੰਦਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬ ਵੱਲੋਂ ਖੇਡਣਾ ਚਾਹੁੰਦਾ ਸੀ ਅਤੇ ਕਈ ਵੱਡੇ ਮੁਕਾਬਲੇ ਵੀ ਖੇਡੇ, ਪਰ ਜੇ ਪੰਜਾਬ ਦਾ ਖੇਡ ਢਾਂਚਾ ਵਧੀਆ ਹੁੰਦਾ ਤਾਂ ਉਹ ਹਰਿਆਣਾ ਵੱਲੋਂ ਨਾ ਖੇਡਦਾ। ਇੱਥੇ ਇੱਕ ਪ੍ਰੋਗਰਾਮ ਵਿੱਚ ਪੁੱਜੇ ਅਰਪਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਸ ਨੇ 2007 ਤੋਂ 2016 ਤੱਕ ਸਕੂਲ ਖੇਡਾਂ 'ਚ ਕੌਮੀ ਪੱਧਰ 'ਤੇ ਪੰਜਾਬ ਦੀ ਹੀ ਪ੍ਰਤੀਨਿਧਤਾ ਕੀਤੀ ਹੈ।
ਕੈਲੀਫੋਰਨੀਆ ਈਗਲਜ਼ ਨੇ ਬਲੈਕ ਪੈਂਥਰਜ਼ ਨੂੰ ਚਿੱਤ ਕੀਤਾ
ਪਾਲ ਸਿੰਘ ਨੌਲੀ. ਜਲੰਧਰ, 15 ਅਕਤੂਬਰ। ਕੈਲੀਫੋਰਨੀਆ ਈਗਲਜ਼ ਨੇ ਬਲੈਕ ਪੈਂਥਰਜ਼ ਨੂੰ 59-45 ਦੇ ਫ਼ਰਕ ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਵਿੱਚ ਜੇਤੂ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਦੇ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਈ ਜਾ ਰਹੀ ਲੀਗ ਦੇ ਦੂਜੇ ਦਿਨ ਦੇ ਪਹਿਲੇ ਮੈਚ ਵਿੱਚ ਕੈਲੀਫੋਰਨੀਆ ਈਗਲਜ਼ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ।
ਅੰਜਲੀ ਤੇ ਕੁਲਵੀਰ ਸਿੰਘ ਨੇ ਮਾਰੀ ਸਭ ਤੋਂ ਉੱਚੀ ਛਾਲ
ਬਠਿੰਡਾ, 15 ਅਕਤੂਬਰ. ਬਲਦੇਵ ਸਿੰਘ ਬਰਾੜ ਯਾਦਗਾਰੀ ਦੋ ਰੋਜ਼ਾ 93ਵੀਂ ਜੂਨੀਅਰ ਓਪਨ ਪੰਜਾਬ ਅਥਲੈਟਿਕ ਚੈਂਪੀਅਨਸ਼ਿਪ ਅੱਜ ਸਪੋਰਟਸ ਸਕੂਲ ਘੁੱਦਾ 'ਚ ਸਫਲਤਾ ਪੂਰਵਕ ਨੇਪਰੇ ਚੜ੍ਹ ਗਈ। ਚੈਂਪੀਅਨਸ਼ਿਪ ਦੇ ਅੰਡਰ-14 ਸਾਲ ਉਮਰ ਵਰਗ ਦੀ ਕੁੜੀਆਂ ਦੀ ਉੱਚੀ ਛਾਲ 'ਚੋਂ ਸ੍ਰੀ ਮੁਕਤਸਰ ਸਾਹਿਬ ਦੀ ਅੰਜਲੀ ਪਹਿਲੇ ਅਤੇ ਮੋਹਾਲੀ ਦੀ ਜਪਲੀਨ ਕੌਰ ਦੂਜੇ ਸਥਾਨ 'ਤੇ ਰਹੀ, ਜਦੋਂਕਿ ਮੁੰਡਿਆਂ ਦੀ ਉੱਚੀ ਛਾਲ 'ਚੋਂ ਤਰਨਤਾਰਨ ਦਾ ਕੁਲਵੀਰ ਸਿੰਘ ਪਹਿਲੇ ਅਤੇ ਰੋਪੜ ਦਾ ਰੂਬਨਪ੍ਰੀਤ ਸਿੰਘ ਦੂਜੇ ਸਥਾਨ 'ਤੇ ਆਇਆ।

Want to stay updated ?

x

Download our Android app and stay updated with the latest happenings!!!


90K+ people are using this